Extortion (ਫਿਰੌਤੀ/ਜਬਰੀ ਵਸੂਲੀ )*ਕੀ ਹੈ?

 Extortion ਤਦ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਨੂੰ ਹਿੰਸਾ ਜਾਂ ਡਰਾਉਣੀ ਧਮਕੀ ਨਾਲ ਪੈਸਿਆਂ ਦੀ ਮੰਗ ਕੀਤੀ ਜਾਵੇ । ਇਸ ਵੇਲੇ ਸਾਰੇ  ਕਨੇਡਾ  ਵਿੱਚ – ਸਰੀ ਸਮੇਤ – ਇੱਕ ਰੁਝਾਨ ਦੇਖਿਆ ਜਾ ਰਿਹਾ ਹੈ ਜਿੱਥੇ ਖਾਸ ਕਰਕੇ ਸਾਊਥ  ਏਸ਼ੀਆਈ ਕਮਿਊਨਿਟੀਆਂ ਦੇ ਲੋਕਾਂ ਅਤੇ ਕਾਰੋਬਾਰਾਂ ਨੂੰ ਚਿੱਠੀਆਂ, ਫ਼ੋਨ ਕਾਲਾਂ, ਟੈਕਸਟ ਮੈਸੇਜਾਂ ਜਾਂ ਸੋਸ਼ਲ ਮੀਡੀਆ ਰਾਹੀਂ ਪੈਸਿਆਂ ਲਈ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।ਮੰਨਿਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਧਮਕੀਆਂ ਸ਼ਹਿਰਾਂ ਦੀਆਂ ਹੱਦਾਂ ਤੋਂ ਪਾਰ ਤੱਕ ਵੀ ਫੈਲਦੀਆਂ ਹਨ।

SPS ਵੱਲੋਂ Extortion ਦੇ ਮਾਮਲਿਆਂ ਨਾਲ ਨਜਿੱਠਣਾ

ਜੂਨ 2025 ਤੋਂ ਸਰੀ ਵਿੱਚ, ਜ਼ਬਰੀ ਵਸੂਲੀ ਦੀਆਂ ਧਮਕੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਹਿੰਸਾ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ,ਤਾਂ , ਸਰੀ ਪੁਲਿਸ ਸਰਵਿਸ (SPS) ਨੇ ਹੇਠ ਲਿਖੀਆਂ ਕਦਮ ਚੁੱਕੇ ਹਨ:

  • ਸਾਡੀ ਸਮਰਪਿਤ Surrey Extortion Tip Line ਦੀ ,ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਗਰਾਨੀ ਕੀਤੀ ਜਾਂਦੀ  ਹੈ (236-485-5149)।

  • City of Surrey ਨੇ ਸਰਰੇ ਵਿੱਚ Extortion ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਵਾਲਿਆਂ ਲਈ $250,000 ਦਾ ਇਨਾਮ ਫੰਡ ਮੁਹੱਈਆ ਕੀਤਾ ਹੈ।

  • SPS ਨੇ 15 ਹਲਫ਼ਬੱਧ ਅਤੇ ਸਿਵਿਲ ਕਰਮਚਾਰੀਆਂ ਨੂੰ BC Extortion Task Force ਲਈ ਨਿਯੁਕਤ ਕੀਤਾ ਹੈ। ਇਹ RCMP ਦੀ ਅਗਵਾਈ ਹੇਠ ਟਾਸਕ ਫੋਰਸ Abbotsford, Delta, Surrey, Metro Vancouver Transit Police, RCMP, Combined Forces Special Enforcement Unit of BC (CFSEU-BC) ਅਤੇ Canada Border Services Agency (CBSA) ਦੇ ਪੁਲਿਸ ਸਰੋਤ ਇਕਜੁੱਟ ਕਰਦੀ ਹੈ।

  • SPS ਕੋਲ ਇੱਕ ਅੰਦਰੂਨੀ ਟੀਮ ਵੀ ਹੈ ਜੋ ਉਨ ਫਿਰੌਤੀਆਂ  ਦੀ ਜਾਂਚ ਕਰਦੀ ਹੈ ਜੋ ਜੋ ਸੂਬਾਈ ਟਾਸਕ ਫੋਰਸ ਨੂੰ ਨਹੀਂ ਸੌਂਪੀਆਂ ਜਾਂਦੀਆਂ

  • SPS ਦੀ “Project Assurance” ਟੀਮ ਪੀੜਤਾਂ ਦੀ ਸੁਰੱਖਿਆ ਅਤੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਲਈ ਟਾਰਗੇਟ ਕੀਤੀਆਂ ਥਾਵਾਂ ਦੇ ਆਲੇ-ਦੁਆਲੇ ਰੋਜ਼ਾਨਾ ਪੈਟਰੋਲ ਕਰ ਰਹੀ ਹੈ।

  • SPS ਨੇ Abbotsford, Edmonton ਅਤੇ Peel Region ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਖੁਫ਼ੀਆ ਜਾਣਕਾਰੀ, ਜਾਂਚ ਰਣਨੀਤੀਆਂ ਅਤੇ ਸ੍ਰੇਸ਼ਠ ਤਰੀਕਿਆਂ ਦੀ ਸਾਂਝ ਕੀਤੀ ਹੈ।

ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ

ਪੀੜਤਾਂ ਦੀ ਸੁਰੱਖਿਆ ਅਤੇ ਸਹਾਇਤਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਅਸੀਂ ਕਈ ਮਹੱਤਵਪੂਰਣ ਉਪਾਅ ਲਾਗੂ ਕੀਤੇ ਹਨ:

  • ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਸਤ੍ਰਿਤ ਅਤੇ ਨਿੱਜੀ ਸੁਰੱਖਿਆ ਯੋਜਨਾਵਾਂ

  • SPS Victim Services ਸਟਾਫ਼ ਅਤੇ ਪੁਲਿਸ ਅਫਸਰਾਂ ਤੋਂ ਬਣੀ ਇੱਕ ਸਮਰਪਿਤ ਪੀੜਤ ਪ੍ਰਬੰਧਨ ਟੀਮ

  • ਪੀੜਤਾਂ ਨਾਲ ਨਿਯਮਤ ਸੰਪਰਕ ,ਉਨ੍ਹਾਂਨੂੰ ,ਸੁਰੱਖਿਆ ਅਤੇ ਜਾਣਕਾਰੀ ਸਾਂਝੀ ਕਰਨ  , ਅਤੇ ਪੀੜਤ ਹੋਣ ਦੇ ਸਦਮੇ ਨਾਲ ਨਜਿੱਠਣ ਲਈ ਸਾਧਨ ਅਤੇ ਸਰੋਤ ਪ੍ਰਦਾਨ ਕਰਨਾ।

  • Extortion ਵਾਲੀਆਂ ਟਾਰਗੇਟ ਥਾਵਾਂ 'ਤੇ ਪੈਟਰੋਲ ਲਈ ਸਮਰਪਿਤ ਟੀਮਾਂ

ਲਾਗੂਅਤ ( Enforcement )ਦੇ ਨਤੀਜੇ

 ਹੁਣ ਤੱਕ ਕਈ ਵਿਅਕਤੀਆਂ ਉੱਤੇ Extortion ਨਾਲ ਸੰਬੰਧਿਤ ਹਿੰਸਕ ਅਪਰਾਧਾਂ ਦੇ ਦੋਸ਼ ਲਗਾਏ ਜਾ ਚੁੱਕੇ ਹਨ ਅਤੇ CBSA ਨੇ ਕੁਝ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਹੈ। ਪੁਲਿਸ ਨੇ ਕਈ ਸਰਚ ਵਾਰੰਟ ਜਾਰੀ ਕੀਤੇ ਹਨ ਅਤੇ ਸਾਡੀ ਜਾਂਚ ਨੂੰ ਅੱਗੇ ਵਧਾਉਣ ਲਈ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਗਈ ਹੈ।

ਸਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਕੁਝ ਵਿਅਕਤੀਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਹੈ।ਕ੍ਰਿਮੀਨਲ ਕੋਡ ਦੇ ਤਹਿਤ, ਜੇਕਰ ਵਾਜਬ ਕਾਰਨ ਹੋਣ ਤਾਂ ਪੁਲਿਸ ਕਿਸੇ ਨੂੰ 24 ਘੰਟਿਆਂ ਤੱਕ ਹਿਰਾਸਤ ਵਿੱਚ ਲੈ ਸਕਦੀ ਹੈ।

 BC ਵਰਗੇ ਸੂਬਿਆਂ ਵਿੱਚ, ਜਿੱਥੇ Crown Counsel ਵੱਲੋਂ ਆਰੋਪ ਮੰਜੂਰੀ ਦੀ ਲੋਡ  ਹੁੰਦੀ ਹੈ, ਜਦ  ਵਾਧੂ ਸਬੂਤਾਂ ਦੀ ਲੋੜ ਹੋਵੇ, ਤਾਂ. ਪੁਲਿਸ ਨੂੰ ਕਾਨੂੰਨੀ ਤੌਰ 'ਤੇ ਉਸ ਵਿਅਕਤੀ ਨੂੰ 24 ਘੰਟਿਆਂ ਬਾਅਦ  ਵਿਅਕਤੀ ਨੂੰ ਰਿਹਾਅ ਕਰਨ ਲਈ ਮਜਬੂਰ ਹੈ, ਜਦੋਂ ਤੱਕ ਕਿ ਅਗਲੀ ਜਾਂਚ ਜਾਰੀ ਨਹੀਂ ਰਹਿੰਦੀ। ਇਹ  ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਅਦਾਲਤ ਵਿੱਚ ਦੋਸ਼ਾਂ ਨੂੰ ਬਰਕਰਾਰ ਰੱਖਿਆ ਜਾਵੇ। 

ਭਾਈਚਾਰੇ ਨੂੰ ਸੂਚਿਤ ਰੱਖਣਾ

 ਅਸੀਂ ਪਾਰਦਰਸ਼ਿਤਾ ਦੀ ਮਹੱਤਤਾ ਨੂੰ ਮੰਨਦੇ ਹਾਂ। ਜਾਂਚ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ SPS ਵੱਲੋਂ ਜਿੰਨੀ ਸੰਭਵ ਹੋ ਸਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਵਿੱਚ ਦਰਜਨਾਂ ਨਿਊਜ਼ ਰਿਲੀਜ਼, ਮੀਡੀਆ ਇੰਟਰਵਿਊ (ਅੰਗਰੇਜ਼ੀ ਅਤੇ ਪੰਜਾਬੀ), ਸਮੁਦਾਇਕ ਫੋਰਮਾਂ ਵਿੱਚ ਹਾਜ਼ਰੀ, ਟਿਪ ਲਾਈਨ ਅਤੇ ਇਨਾਮ ਫੰਡ ਬਾਰੇ ਜਨ ਜਾਗਰੂਕਤਾ ਕੈਂਪੇਨ, ਅਤੇ Surrey Police Board ਦੀਆਂ ਸਰਵਜਨਿਕ ਮੀਟਿੰਗਾਂ ਵਿੱਚ ਅਪਡੇਟ ਦਿੱਤੇ ਗਏ ਹਨ। SPS ਅਫਸਰ 1,000 ਤੋਂ ਵੱਧ ਵਪਾਰਾਂ ਦਾ ਦੌਰਾ ਕਰ ਚੁੱਕੇ ਹਨ,ਜਾਣਕਾਰੀ ਪ੍ਰਦਾਨ ਕਰਨ ਅਤੇ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਲਈ।।

ਤੁਸੀਂ ਕੀ ਕਰ ਸਕਦੇ ਹੋ Extortion ਨਾਲ ਲੜਨ ਲਈ?

 ਜੇ ਤੁਹਾਨੂੰ ਜਾਂ ਤੁਹਾਡੇ ਵਪਾਰ ਨੂੰ ਪੈਸਿਆਂ ਦੀ ਮੰਗ ਨਾਲ ਧਮਕੀ ਮਿਲੇ:

  • ਤੁਰੰਤ ਪੁਲਿਸ ਨੂੰ ਕਾਲ ਕਰੋ: 604-599-0502 ਜਾਂ ਐਮਰਜੈਂਸੀ ਵਿੱਚ 9-1-1 (ਅਨੁਵਾਦ ਸੇਵਾਵਾਂ ਉਪਲਬਧ)

  • ਅਪਰਾਧੀਆਂ ਨੂੰ ਪੈਸੇ ਨਾ ਦਿਓ ਅਤੇ ਨਾ ਹੀ ਗੱਲਬਾਤ ਕਰੋ

  • ਸਾਰੇ ਸੰਦੇਸ਼, ਵੌਇਸ ਮੇਲ, ਟੈਕਸਟ ਜਾਂ ਚਿੱਠੀਆਂ ਸੰਭਾਲ ਕੇ ਰੱਖੋ

  • ਜੋ ਵੀ ਵੇਰਵੇ ਯਾਦ ਹਨ ਉਹ ਲਿਖੋ, ਜਿਵੇਂ ਕਾਰ ਦਾ ਮਾਡਲ, ਅਪਰਾਧੀ ਦੀ ਵਰਣਨਾ ਆਦਿ

ਪੀੜਤ, ਗਵਾਹ ਜਾਂ ਕਮਿਊਨਿਟੀ ਮੈਂਬਰ ਵਜੋਂ ਜਾਣਕਾਰੀ ਹੋਵੇ ਤਾਂ 236-485-5149 'ਤੇ Surrey Extortion Tip Line ਤੇ ਕਾਲ ਕਰੋ I ਇਹੋ ਜਿਹੀ ਜਾਣਕਾਰੀ ਜੋ ਛੋਟੀ ਲੱਗਦੀ ਹੋਵੇ ਵੀ, ਸਾਡੀਆਂ ਜਾਂਚਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਹੋ ਸਕਦੀ ਹੈ।

ਟਿਪ ਲਾਈਨ ਅਤੇ ਇਨਾਮ ਫੰਡ

 ਜੇ ਤੁਹਾਡੇ ਕੋਲ Extortion ਬਾਰੇ ਜਾਣਕਾਰੀ ਹੈ, ਤਾਂ 236-485-5149 'ਤੇ Surrey Extortion Tip Line ਨੂੰ ਕਾਲ ਕਰੋ। ਇਹ ਲਾਈਨ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਾਨੀਟਰ ਕੀਤੀ ਜਾਂਦੀ ਹੈ। ਭਾਸ਼ਾ ਸੇਵਾਵਾਂ ਉਪਲਬਧ ਹਨ।

Surrey Extortion Reward Fund, $250,000 ਦਾ ਫੰਡ ਹੈ। ਜੋ City of Surrey ਵੱਲੋਂ ਬਣਾਇਆ ਗਿਆ ਹੈ , ਜੋ ਸਰਰੇ ਨਾਲ ਸੰਬੰਧਿਤ ਫਿਰੌਤੀਆਂ ਦੇ ਮਾਮਲਿਆਂ ਦੀ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਜੋ ਵਿਸ਼ੇਸ਼ ਜਾਣਕਾਰੀ ਦਿੰਦੇ ਹਨ ਜਿਸ ਨਾਲ ਸਜ਼ਾ ਮਿਲਦੀ ਹੈ, ਉਹ $100,000 ਤੱਕ ਪ੍ਰਾਪਤ ਕਰ ਸਕਦੇ ਹਨ।ਇਹ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਿਸ ਇਨਾਮਾਂ ਵਿੱਚੋਂ ਇੱਕ ਹੈ।

ਕਿਰਪਾ ਕਰਕੇ ਧਿਆਨ ਦਿਓ: ਟਿਪ ਲਾਈਨ 9-1-1 ਦੀ ਥਾਂ ਨਹੀਂ ਹੈ ਜੋ ਪੋਲਿਸ ਨੂੰ ਚੱਲ ਰਹੀਆਂ ਘਟਨਾਵਾਂ ਬਾਰੇ ਸੂਚਿਤ ਕਰਨ ਲਈ ਵਰਤੀ ਜਾਂਦੀ ਹੈ, ਅਤੇ ਇਹ ਰਿਪੋਰਟਿੰਗ ਲਈ ਭੀ ਨਹੀਂ ਹੈ।

Extortion ਦੀ ਰਿਪੋਰਟ ਕਰਨਾ

 ਜੇ ਤੁਸੀਂ ਫਿਰੌਤੀ ਦੇ ਸ਼ਿਕਾਰ ਹੋ , ਤਾਂ ਤੁਰੰਤ ਪੁਲਿਸ ਨੂੰ ਫਿਰੌਤੀ ਦੀ ਧਮਕੀ ਬਾਰੇ ਸੂਚਿਤ ਕਰੋ। ਰਿਪੋਰਟ ਕਰਨ ਦਾ ਸਭ ਤੋਂ ਅਸਰਕਾਰਕ ਤਰੀਕਾ ਗੈਰ-ਐਮਰਜੈਂਸੀ ਲਾਈਨ 604-599-0502 'ਤੇ ਕਾਲ ਕਰਨਾ ਹੈ (ਐਮਰਜੈਂਸੀ ਵਿੱਚ 9-1-1ਨੂੰ ਕਾਲ ਕਰੋ)   ਸਾਡਾ ਵਿਕਟਿਮ ਸਰਵਿਸਿਜ਼ ਸਟਾਫ਼ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਵੀ ਉਪਲਬਧ ਹੈ-604-599-7600 'ਤੇ ਕਾਲ ਕਰੋ ।

ਪੁਲਿਸ ਦੀ ਮਦਦ ਕਰਨਾ

  • ਤੁਸੀਂ ਆਪਣੇ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰ ਕੇ ਫਿਰੌਤੀਆਂ  ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਪੁਲਿਸ ਦੀ ਮਦਦ ਕਰ ਸਕਦੇ ਹੋ ਦੇਰੀ ਨਾ ਕਰੋ, ਤੁਰੰਤ ਰਿਪੋਰਟ ਕਰੋ।

  • ਆਪਣੇ ਇਲਾਕੇ ਦੇ Block Watch ਵਿੱਚ ਸ਼ਾਮਿਲ ਹੋਵੋ। ਜੇ ਨਹੀਂ ਪਤਾ ਕਿ ਤੁਹਾਡੇ ਇਲਾਕੇ ਵਿੱਚ Block Watch ਹੈ ਜਾਂ ਨਹੀਂ, ਤਾਂ blockwatch@surreypolice.ca 'ਤੇ ਸੰਪਰਕ ਕਰੋ।

  • ਆਪਣੇ ਨਿਗਰਾਨੀ ਕੈਮਰੇ ਚੈੱਕ ਕਰੋ ਕਿ ਓਹੋ ਚਲਦੇ ਹੈਂ ਜਾ ਨਾਈ ,ਅਤੇ Project Iris ਨਾਲ ਆਪਣੇ ਕੈਮਰੇ ਰਜਿਸਟਰ ਕਰੋ ਤਾਂ ਜੋ ਪੁਲਿਸ ਨੂੰ ਮਹੱਤਵਪੂਰਣ ਵੀਡੀਓ ਮਿਲ ਸਕੇ।